ਦੂਜੀ ਸੰਸਾਰ ਜੰਗ, ਜਿਸ ਨੇ ਅੱਧਿਓਂ ਬਹੁਤੇ ਯਰਪ ਨੂੰ ਖੂਨ ਵਿਚ ਰੰਗ ਦਿੱਤਾ ਸੀ, ਸੋਵੀਅਤ ਲੋਕਾਂ ਵਾਸਤੇ ਮਹਾਨ ਦੇਸ਼ਭਗਤਕ ਜੰਗ ਸੀ । ਸੋਵੀਅਤ ਲੋਕ 22 ਜੂਨ 1941 ਦਾ ਦਿਨ ਕਦੇ ਵੀ ਨਹੀਂ ਭੁਲਣਗੇ ਜਿਸ ਦਿਨ ਹਿਟਲਰ ਨੇ ਬੜੀ ਚੰਗੀ ਤਰ੍ਹਾਂ ਹਥਿਆਰ ਬੰਦ ਦੋ ਸੌ ਤੀਹ ਡਵੀਜ਼ਨਾਂ ਨਾਲ ਸਾਡੇ ਦੇਸ ਉਤੇ ਅਚਾਨਕ ਹਮਲਾ ਕਰ ਦਿੱਤਾ ਸੀ। ਓਦੋਂ ਫਾਸ਼ਿਜ਼ਮ ਆਪਣੇ ਪੂਰੇ ਉਭਾਰ ਉਤੇ ਸੀ। ਹਿਟਲਰ ਦੀ ਫੌਜ ਯੌਰਪ ਵਿਚ ਆਪਣੀਆਂ ਸੌਖੀਆਂ ਜਿੱਤਾਂ ਦੇ ਨਸ਼ੇ ਵਿਚ ਸੀ। ਯੋਰਪੀ ਸ਼ਕਤੀ ਦੇ ਗੜ੍ਹ ਸਮਝੇ ਜਾਣ ਵਾਲੇ ਦੇਸ ਫਾਸ਼ਿਸਟ ਡਵੀਜ਼ਨਾਂ ਦੀ ਮਾਰ ਹੇਠ ਕੁਝ ਕੁ ਹਫਤਿਆਂ ਵਿਚ ਹੀ ਢਹਿ ਢੇਰੀ ਹੋ ਗਏ। ਇਹਨਾਂ ਜਿੱਤਾਂ ਨਾਲ ਹਿਟਲਰੀ ਫੌਜ ਹੋਰ ਮਜ਼ਬੂਤ ਹੋਈ : ਸਮੁੱਚੇ ਪਛਮੀ ਯੋਰਪ ਦੇ ਕਾਰਖਾਨੇ ਉਹਦੇ ਲਈ ਹਥਿਆਰ ਬਣਾ ਰਹੇ ਸਨ।
ਅਨੁਵਾਦਕ : ਡਾ. ਕਰਨਜੀਤ ਸਿਘ
ਚਿਤਰਕਾਰ: ਆ . ਸੁਇਮਾ
ਤਤਕਰਾ
ਪੰਨਾ
ਕ. ਸਿਮੋਨੋਵ – ਤੀਜਾ ਐਡਜੂਟੈਂਟ ………… 5
ਅ. ਬੇਕ – ਆਖਰੀ ਪੱਤਰਾ ………….. 18
ਲਿਦੋਰ – ਤਾਨਿਯਾ ………………. 23
ਕੋਜ਼ੇਵਨੀਕੋਵ – ਮਾਰਚ-ਅਪ੍ਰੈਲ ………. 36
ਅ. ਥਾਦੇਯੋ – ਯੁਵਕ ਗਾਰਦ ………. 64
ਨ. ਚੁਕੋਵਸਕੀ – ਜੀਵਨਦਾਤੀ ………. 80
ਓ. ਬਰਗੋਲਤਸ – “ਇਹ ਰੇਡੀਓ ਲੈਨਿਨਗ੍ਰਾਦ ਏ!” ………. 111
ਯੂ. ਬੀਨਚਾਏਵ – ਗਰਮ ………. 128
ਬ. ਪੋਲਵਈ – ਅਸੀਂ ਸੋਵੀਅਤ ਲੋਕ ਹਾਂ ………. 174
ਅ. ਪਲਾਤੋਨੋਵ – ਪੱਛਮੀ ਦੁਮੇਲ ਵੱਲ ………. 188
ਬਗਾਮੋਲੋਵ – ਪਹਿਲਾ ਪਿਆਰ ………. 150
ਅ. ਅਨਾਨਿਯੇਵ – ਟੈਂਕਾਂ ਦਾ ਹਮਲਾ ………. 194
ਗ. ਬਾਕਲਾਨੋਵ – ਜੰਗ ਦੀ ਕੀਮਤ ………. 245
ਫ. ਅਬਰਾਮੋਵ – ਖੁਸ਼ਨਸੀਬ ਔਰਤ ………. 267
ਮ. ਸ਼ੋਲੋਖੋਵ – ਮਨੁਖ ਦੀ ਹੋਣੀ (ਅਨੁਵਾਦਕ ਪ੍ਰੀਤਮ ਸਿੰਘ ਮਨਦੰਦਾ) ………. 271
